ਸ਼ਬਦੁ ਗੁਰੂ ਸੁਰਤਿ ਧੁਨਿ ਚੇਲਾ

This  Website is built with motive and intent to connect new generation with well known Poets and Gurbani.


ਆਓ ਵਿਚਾਰ ਕਰੀਏ ਜਦੋਂ ਭਾਸ਼ਾ ਦੀ ਹੋਂਦ ਨਹੀਂ ਸੀ, ਧਰਤੀ ਦੇ ਵਿਕਾਸ ਦੇ ਪਹਿਲੇ ਅਧਿਆਇ ਵਿਚ ਸ਼ਾਇਦ ਇਨਸਾਨ ਇਸ਼ਾਰਿਆਂ ਨਾਲ ਭਾਵ ਪ੍ਰਗਟ ਕਰਦਾ ਹੋਵੇਗਾ। ਕੁਝ ਸਮਾਂ ਬੀਤਣ ਮਗਰੋਂ ਉਸ ਨੇ ਭਾਸ਼ਾ ਦੇ ਵਿਕਾਸ ਬਾਰੇ ਸੋਚਿਆ ਹੋਵੇਗਾ। ਪਰ ਹੁਣ ਅਸੀਂ ਜਰੂਰ ਸਹਿਮਤ ਹੋ ਸਕਦੇ ਹਾਂ ਕਿ ਸ਼ਬਦ ਪਹਿਲਾਂ ਉਚਾਰਣ ਕੀਤਾ ਜਾਂਦਾ ਹੈ। ਦੂਜੇ ਕਦਮ ਤੇ ਇਸ  ਨੂੰ ਸੁਣਿਆ ਜਾਂਦਾ ਹੈ। ਤੀਜੇ ਕਦਮ ਤੇ ਇਸ ਨੂੰ ਸਮਝਿਆ ਜਾਂਦਾ ਹੈ। ਚੌਥੇ ਕਦਮ ਤੇ ਇਸ ਨੂੰ ਮੰਨਿਆ ਜਾਂਦਾ ਹੈ। 

       ਜੇਕਰ ਮੰਨਣ ਤੋਂ ਇਨਕਾਰੀ ਹੋ ਜਾਈਏ ਤਾਂ ਸੁਣਿਆ ਤੇ ਸਮਝਿਆ ਵੀ ਵਿਅਰਥ ਚਲਿਆ ਜਾਂਦਾ ਹੈ। ਸ਼ਬਦ ਗੁਰਬਾਣੀ ਦਾ ਹੋਵੇ, ਕਿਸੇ ਕਵੀ ਦਾ ਹੋਵੇ, ਕਿਸੇ ਦਾਰਸ਼ਨਿਕ ਦਾ ਹੋਵੇ, ਕਿਸੇ ਵਿਗਿਆਨੀ  ਦਾ ਹੋਵੇ ਜਾਂ  ਸਾਧਾਰਣ ਇਨਸਾਨ ਦੇ ਮੁਖ ਵਿੱਚੋਂ ਨਿਕਲਿਆ ਹੋਵੇ ( ਭਾਸ਼ਾ ਵੀ ਕੋਈ ਵੀ ਹੋਵੇ ) .... ਇਸ ਦਾ ਅਰਥ ਵੀ ਜਰੂਰ ਹੁੰਦਾ ਤੇ ਪ੍ਰਭਾਵ ਵੀ ਜਰੂਰ ਹੁੰਦਾ ਹੈ।

    ਜੇਕਰ ਕੁਝ  ਸ਼ਬਦਾਂ ਦੇ  ਅਰਥ ਸ਼ਰਧਾ ਤੋਂ ਥੋੜਾ ਹਟ ਕੇ ਵਿਚਾਰੀਏ ਤਾਂ ਉਹ ਕੁਝ ਇਸ ਤਰ੍ਹਾਂ ਵੀ ਵੇਖੇ ਜਾ ਸਕਦੇ ਹਨ .... 

ਗੁਰੂ - ਜਿਸ ਤੋਂ ਕੁਝ ਸਿੱਖਿਆ ਜਾ ਸਕਦਾ ਹੋਵੇ। 

ਬਾਣੀ - ਮੁੱਖ ਵਿੱਚੋਂ ਉਚਾਰਣ ਕੀਤੇ ਸ਼ਬਦ। 

ਗੁਰਬਾਣੀ - ਗੁਰੂ ਦੇ ਮੁੱਖ ਤੋਂ ਉਚਾਰੇ ਹੋਏ ਸ਼ਬਦ। 

ਸੁਰਤਿ - ਚੇਤਨਾ

ਚੇਲਾ - ਵਿਦਿਆਰਥੀ

ਉਪਰੋਕਤ ਸ਼ਬਦ ਨੂੰ ਵਿਚਾਰਨ ਤੇ ਕੁਝ ਇਸ ਤਰ੍ਹਾਂ ਵੀ ਵੇਖਿਆ ਜਾ ਸਕਦਾ ਹੈ ਕਿ ਇਹ ਸਰੀਰ ਵੀ ਉਸੇ ਹੀ ਹਰੀ ਦਾ ਮੰਦਰ ਹੈ।  ਜਿਵੇ ਹਰਿਮੰਦਰ ਸਾਹਿਬ ਦੇ ਚਾਰ ਚੁਫੇਰੇ ਪਾਣੀ ਹੈ। ਮਨੁੱਖੀ ਮਨ ਦੇ ਚਾਰੇ ਪਾਸੇ ਮਾਇਆ ਦਾ ਪਾਣੀ ਹੈ। ਹਰੀ ਤਕ ਪਹੁੰਚਣ ਦੇ ਰਾਹ ਵਿਚ ਇਛਾਵਾਂ ਦੀਆਂ ਰੁਕਾਵਟਾਂ ਹਨ  ਜਿਨ੍ਹਾਂ ਦੀ ਕੋਈ ਸੀਮਾਂ ਹੀ ਨਹੀਂ। ਇੱਕ ਪੂਰੀ ਹੋ ਜਾਵੇ ਇਨਸਾਨ ਦੂਸਰੀ ਤੇ ਧਿਆਨ ਟਿਕਾ ਲੈਂਦਾ। ਪੂਰੀ ਜ਼ਿੰਦਗੀ ਦਾ ਭਾਵੇਂ ਨਿਰੀਖਣ ਕਰ ਕੇ ਵੇਖ ਲਓ। ਸ਼ਬਦ ਦੇ ਸ਼ੁਰੂ ਵਿਚ ਹੀ ਕਹਿ ਦਿਤਾ ਗਿਆ ਹੈ "ਗੁਰ ਪਰਸਾਦੀ ਵੇਖ ਤੂੰ......ਹਰਿ ਮੰਦਰੁ ਤੇਰੈ ਨਾਲਿ " ਰਹਾਉ ਦੀਆਂ ਪੰਕਤੀਆਂ ਵਿਚ ਕਹਿ ਦਿੱਤਾ ਗਿਆ ਹੈ ਕਿ ਸਚੀ ਭਗਤੀ ਨਾਲ ਹੀ ਸੱਚਾ ਹਰਿ ਮੰਦਰੁ ਪ੍ਰਗਟ ਹੁੰਦਾ ਹੈ। ਰਹਾਉ ਤੋਂ ਅਗਲੀਆਂ ਪੰਕਤੀਆਂ ਵਿਚ ਕਿਹਾ ਗਿਆ ਹੈ   "ਹਰਿ  ਮੰਦਰੁ  ਏਹੁ  ਸਰੀਰੁ  ਹੈ  ...... ਗਿਆਨ ਰਤਨੁ ਪ੍ਰਗਟ ਹੋਇ " ਇਸ ਸ਼ਬਦ ਤੋਂ ਉਪਰ ਵਾਲੇ ਸ਼ਬਦ ਵਿੱਚ ਦੱਸਿਆ ਗਿਆ ਹੈ " ਕਿਨ ਬਿਧ ਸਾਗਰ ਤਰੀਐ " ਇਸ ਸ਼ਬਦ ਵਿਚ ਦੱਸਿਆ ਹੈ ਇਸ ਦਾ ਰਸਤਾ ਦੁੱਖ ਦੇ ਦਰਵਾਜੇ ਤੋਂ ਸ਼ੁਰੂ ਹੁੰਦਾ ਹੈ।  ਰੋਹ ਰੂਪੀ ਰਖਵਾਲਾ ਬੈਠਾ ਹੋਇਆ ਹੈ, ਫਿਰ ਆਸ ਤੇ ਨਿਰਾਸ ਦੇ ਦੋ ਤਖਤੇ ਭਿੜੇ ਹੋਏ ਹਨ। ਪਰ ਜੇ ਆਸਾਂ ਨੂੰ ਹਿਸਾਬ ਵਿਚ ਰੱਖੀਏ ਤਾਂ ਨਿਰਾਸਾ ਵੀ ਓਸੇ ਅਨੁਪਾਤ ਵਿਚ ਘਟ ਜਾਂਦੀ ਹੈ। ਇਸ ਤੋਂ ਅੱਗੇ ਕਿਹਾ ਗਿਆ ਹੈ ਖਾਈ ਦੇ ਵਿਚ ਮਾਇਆ ਦਾ ਪਾਣੀ ਭਰਿਆ ਪਿਆ ਹੈ। ਕੇਂਦਰ ਵਿਚ ਸੱਚ ਦੇ ਤਖ਼ਤ ਤੇ ਬੈਠਾ ਹੋਇਆ ਹੈ "ਅਕਾਲ ਪੁਰਖ " ਅਕਾਲ ਪੁਰਖ ਤਕ ਪਹੁੰਚਣ ਲਈ ਰਾਹ ਦੀਆਂ ਸਾਰੀਆਂ ਰੁਕਾਵਟਾਂ ਨਾਲ ਰੋਜ਼ਾਨਾ ਦੋ ਦੋ ਹੱਥ ਕਰਨੇ ਪੈਂਦੇ ਹਨ। ਮਨ ਵਾਰ ਵਾਰ ਮਾਇਆ ਵਿਚ ਫਸੇਗਾ ,ਤੇ ਵਾਰ ਵਾਰ ਹੀ ਇਸ ਨੂੰ ਵਰਜਣਾ ਪਵੇਗਾ। ਹੋਲੀ ਹੋਲੀ ਟਿਕਾਅ ਦੀ ਸਤਿਥੀ ਵਿਚ ਪਹੁੰਚ ਜਾਵੇਗਾ , ਪਰ ਕੋਸ਼ਿਸ਼ ਨਿਰੰਤਰ ਕਰਨੀ ਹੋਵੇਗੀ। ਗੁਰਬਾਣੀ ਇਕ ਸਮੁੰਦਰ ਹੈ, ਇਸ ਦੇ ਅਰਥ ਕਰਨਾ ਜਾ ਸਮਝਣਾ ਮੁਸ਼ਕਲ ਹੈ। ਜੇ ਤੁਸੀਂ ਇਸ ਵਿਚ ਸੋਧ ਕਰ ਸਕਦੇ ਹੋ ਜਾ ਕੁਝ ਜੋੜ ਸਕਦੇ ਹੋ।  Contact us link click ਕਰ ਕੇ ਭੇਜ ਸਕਦੇ ਹੋ। 

ਕੀ  ਹੁੰਦੀਆਂ ਨੇ ਝੂਠੀਆਂ ਦੀਵਾਰਾਂ  ? ਕਿਵ ਕੂੜੇ ਤੁਟੈ ਪਾਲਿ ?

ਕੀ ਹੁੰਦੀਆਂ ਹਨ ਝੂਠੀਆਂ ਦੀਵਾਰਾਂ ? ਕਿਵ ਕੂੜੇ ਤੁਟੈ ਪਾਲਿ ?

ਕੀ ਹੁੰਦੀਆਂ ਹਨ ਝੂਠੀਆਂ ਦੀਵਾਰਾਂ ? ਕਿਵ ਕੂੜੇ ਤੁਟੈ ਪਾਲਿ ?

ਮੌਤ ਕੀ ਹੁੰਦੀ ਹੈ ? ਆਉ ਜਾਣੀਏ ਕੀ ਕਹਿੰਦੀ ਹੈ ਗੁਰੂ ਦੀ ਬਾਣੀ।

ਮੌਤ ਕੀ ਹੁੰਦੀ ਹੈ ? ਆਉ ਜਾਣੀਏ ਕੀ ਕਹਿੰਦੀ ਹੈ ਗੁਰੂ ਦੀ ਬਾਣੀ।