Dr. Surjit Patar
Let us celebrate Diwali with the insight of Our Favorite poet Dr. Surjit Patar presented in his Poem.
𝑳𝒊𝒕 𝒕𝒉𝒆 𝒄𝒂𝒏𝒅𝒍𝒆𝒔(𝒍𝒂𝒎𝒑𝒔)
𝒔𝒐 𝒕𝒉𝒂𝒕 𝒅𝒂𝒓𝒌𝒏𝒆𝒔𝒔 𝒎𝒂𝒚 𝒏𝒐𝒕 𝒄𝒐𝒏𝒔𝒊𝒅𝒆𝒓 𝒍𝒊𝒈𝒉𝒕 𝒉𝒂𝒔 𝒃𝒆𝒆𝒏 𝒅𝒆𝒇𝒆𝒂𝒕𝒆𝒅.
𝑻𝒉𝒆 𝒏𝒊𝒈𝒉𝒕 𝒎𝒖𝒔𝒕 𝒏𝒐𝒕 𝒄𝒐𝒏𝒔𝒊𝒅𝒆𝒓 𝒕𝒉𝒆 𝑺𝒖𝒏 𝒊𝒔 𝒅𝒆𝒂𝒅
𝑻𝒉𝒆 𝒕𝒓𝒆𝒆𝒔 𝒅𝒐 𝒏𝒐𝒕 𝒂𝒇𝒓𝒂𝒊𝒅 𝒐𝒇 𝒕𝒉𝒆 𝒊𝒏𝒄𝒓𝒆𝒂𝒔𝒊𝒏𝒈 𝒑𝒐𝒊𝒔𝒐𝒏 𝒊𝒏 𝒕𝒉𝒆 𝒂𝒊𝒓
𝑻𝒉𝒆𝒚 𝒅𝒐 𝒕𝒉𝒆𝒊𝒓 𝒋𝒐𝒃 𝒃𝒚 𝒄𝒐𝒏𝒗𝒆𝒓𝒕𝒊𝒏𝒈 𝒑𝒐𝒊𝒔𝒐𝒏(𝑪𝒐2) 𝒕𝒐 𝒏𝒆𝒄𝒕𝒂𝒓 (𝑶𝒙𝒚𝒈𝒆𝒏)
ਨਿੱਕੇ ਨਿੱਕੇ ਸੋਨ ਪਰਚਮ
ਲਫ਼ਜ਼ ਲੋਅ ਦੇ
ਇਹ ਸੁਰਾਂ ਪੁਰਸੋਜ਼ ਤੱਤੀਆਂ
ਉਠ ਜਗਾ ਦੇ ਮੋਮਬੱਤੀਆਂ
ਇਹ ਤਾਂ ਏਥੇ ਵਗਦੀਆਂ ਹੀ ਰਹਿਣੀਆਂ
ਪੌਣਾਂ ਕੁਪੱਤੀਆਂ
ਤੂੰ ਉੱਠ ਜਗਾ ਦੇ ਮੋਮਬੱਤੀਆਂ
ਨ੍ਹੇਰ ਨਾ ਸਮਝੇ ਕਿ ਚਾਨਣ ਡਰ ਗਿਆ ਹੈ
ਰਾਤ ਨਾ ਸੋਚੇ ਕਿ ਸੂਰਜ ਮਰ ਗਿਆ ਹੈ
ਬਾਲ ਜੋਤਾਂ ਆਸ -ਭਰੀਆਂ ਮਾਣ -ਮੱਤੀਆਂ
ਉਠ ਜਗਾ ਦੇ ਮੋਮਬੱਤੀਆਂ
ਮੰਨਿਆ ਕਿ ਰਾਜ ਨ੍ਹੇਰੇ ਦਾ ਹਠੀਲਾ
ਪਰ ਅਜੇ ਜਿਉਂਦਾ ਹੈ ਕਿਰਨਾਂ ਦਾ ਕਬੀਲਾਂ
ਕਾਲਿਆਂ ਸਫ਼ਿਆਂ ਤੇ ਸਤਰਾਂ ਲਾਲ ਰੱਤੀਆਂ
ਉੱਠ ਜਗਾ ਦੇ ਮੋਮਬੱਤੀਆਂ
ਵਾਵਰੋਲੇ ਉਠਦੇ ਹੀ ਰਹਿੰਦੇ ਨੇ ਤੱਤੇ
ਪੱਤਝੜਾਂ ਨੇ ਝਾੜ ਦੇਣੇ ਆ ਕੇ ਪੱਤੇ
ਇਸ ਦਾ ਮਤਲਬ ਇਹ ਨਹੀਂ ਪੁੰਗਰਨ ਨਾ ਪੱਤੀਆਂ
ਪੌਣ ਵਿਚ ਵੱਧ ਰਹੀ ਵਿਸ਼ ਤੋਂ ਨਾ ਡਰਦੇ
ਬਿਰਖ ਬੂਟੇ ਰੋਜ਼ ਆਪਣਾ ਕੰਮ ਕਰਦੇ
ਜ਼ਹਿਰ ਨੂੰ ਅੰਮ੍ਰਿਤ ਵਿਚ ਬਦਲੀ ਜਾਣ ਪੱਤੀਆਂ
ਉੱਠ ਜਗਾ ਦੇ ਮੋਮਬੱਤੀਆਂ
ਰੋ ਨਾ ਇਹ ਰਹਿਰਾਸ ਦਾ ਵੇਲਾ ਨੀ ਕੁੜੀਏ
ਕਾਲ ਨੂੰ ਨਾ ਰੋਈਏ ਤ੍ਰੈਕਾਲਾਂ ਨਾ ਜੁੜੀਏ
ਸਰ ਤੋਂ ਸਭ ਲੱਗ ਜਾਂਦੀਆਂ ਨੇ ਸਾੜ੍ਹ -ਸੱਤੀਆਂ
ਉੱਠ ਜਗਾ ਦੇ ਮੋਮਬੱਤੀਆਂ
निके निके (small ) सोन परचम (Gold Flags )
लफ्ज़ लो दे ( words of light )
यह सुरां पुरसोज़ तत्तीआं
उठ जगा दो मोमबत्तीआं
यह तां एथे वगदीआं ही रहणीआं
पौणा ( Breeze ) कुप्पतीआं (uncofortable )
उठ जगा दो मोमबत्तीआं
हनेर ना समझे कि चानण डर गया है
रात ना सोचे कि सूरज मर गया है
बाल जोतां आस -भरीआ मान -मतीआं
उठ जगा दो मोमबत्तीआं
माना के राज हनेरे का हठीला
पर अभी जीवित है किरणा का कबीला
कालिआं सफिआ ते सतरां लाल रतीआं ( red lines on black pages )
उठ जगा दो मोमबत्तीआं
वाबरोले उठते रहन्दे ने तत्ते
पतझड़ों ने झाड़ देने आकर पत्ते
इस का मतलब यह नहीं पुँगरन ना पतीआं
उठ जगा दो मोमबत्तीआं
पौण में बढ़ रही विश से ना डरते
बिरख (पेड़ ) बूटे रोज़ अपना काम करते
ज़हर को अमृत में बदली जाण पतीआं
उठ जगा दो मोमबत्तीआं
मत रो नी यह रहरास का समय अडिये
काल को मत रोइए तरे-कालां ना जुड़िए
सर पर से गुज़र जाती हैं सभ साढ़ - सतीआं
उठ जगा दो मोमबत्तीआं